ਅਜ ਮਿਲੇ ਤਾ ਸੀ ਆਪਣੇ ਯਾਰ ਮਾਹੀ ਨੂੰ,
ਅਜ ਵੀ ਦਿਲ ਧੜਕਦਾ ਮੇਹਸੂਸ ਹੋਵੇ,
ਅਜ ਵੀ ਚੇਹਰਾ ਖਿਲਿਆ ਤਾ ਸੀ ਸਾਡਾ,
ਪਰ ਖ਼ਫਾ ਸੀ ਰੋਣਕ ਤੇ ਨੂਰ ਓਨਾ ਦੇ ਮੁਖ ਤੋ,
ਅਜ ਕੁਛ ਕਮੀ ਸੀ ਮਹੌਲ ਦੇ ਵਿਚ,
ਜੋ ਨਾ ਕਰ ਸਕੀ ਦੂਰ ਪਰੇਸ਼ਾਨੀ ਓਨਾ ਦੇ ਮੁਖ ਤੋ,
ਉਸ ਵੇਲੇ ਹੋਈ ਇਬਾਦਤ ਨੂਰ ਦੇ ਮਾਲਕ ਅਗੇ,
ਕਰ ਦੇਵੇ... ਸਾਡੀ ਖੁਸ਼ੀਆ ਦੇ ਪਲਾ ਨੂੰ ਓਨਾ ਦੇ ਹਵਾਲੇ,
ਚਾਹੇ ਕੁਛ ਪਲ ਖੁਸ਼ੀਆ ਦੇ ਭੰਡਾਰ ਸਾਡੇ ਘਟ ਜਾਣ ਸਾਰੇ,
ਪਰ ਓਹੋ ਪਲ ਤਾ ਆਉਣੇ ਹੀ ਨੀ.... ਸਾਡੇ,
ਜਦੋ ਤਕ ਰਹੇਗਾ ਉਦਾਸ ਓਹੋ ਯਾਰ ਮਾਹੀ ਸਾਡਾ,
ਸਾਨੂੰ ਸਾਡੀ ਪਰਵਾ ਨਹੀ... ਬਸ ਰਹੇ ਸਦਾ ਖੁਸ਼ ਓਹੋ ਯਾਰ ਮਾਹੀ ਸਾਡਾ,
No comments:
Post a Comment