Poetry collection when heart speak out

Friday 2 December 2011

“ਸੰਭਾਲ ਕੇ ਰਖਿਏ"


ਹੋ ਗਈ ਸੀ ਮਹੋਬਤ ਖੁਦ ਨਾਲ,
ਜਦੋ ਚੜੀਆਂ ਸਰੂਰ ਉਸਦੇ ਨੂਰ ਦਾ,

ਹੋ ਨੀ ਰਿਹਾ ਸੀ ਯਕੀਨ ਦਿਲ ਨੂੰ,
ਦੇਖਿਆ ਨੀ ਕਦੇ ਕਿਸੇ ਨੂੰ ਏਨੇ ਨੂਰ ਨਾਲ,

ਰਬ ਦੇ ਅਗੇ ਕੀਤੀ ਉਸ ਵੇਲੇ ਇਕ ਅਰਦਾਸ,
ਮਿਲਾ ਦੇ ਰਬਾ, ਇਕ ਵਾਰ ਉਸ ਨਾਲ,
ਸਜਾਵਾ ਉਸਨੂੰ ਅਨਮੋਲ ਸੀਪਿਆ ਦੇ ਨਾਲ,

ਜੀਵਾ-ਬਿਤਾਵਾ ਜਿੰਦਗੀ ਦੇ ਹਸੀਨ ਪਲ ਉਸ ਨਾਲ,
ਸੰਭਾਲ ਕੇ ਰਖਾ ਉਸਨੂੰ,
ਜੀਦਾ ਰਖੇ ਕੋਈ ਆਪਣੀ ਜਾਏਜਾਦ ਨੂੰ ਬੰਦ ਤਜੋਰਇਆ,
ਜੀਦਾ ਰਖੇ ਕੋਈ ਆਪਣੇ ਦਿਲ ਦੀ ਥਾਂ,

Thursday 1 December 2011

" ਕਾਲੇਜ ਦੀ ਕਹਾਣੀ ਮੇਰੀ ਜੁਬਾਨੀ "


ਇਸ਼ਕ਼ ਹੋਯਾ ਨਾ ਹੋਯਾ ਇਥੇ,
ਪਰ ਅਜ ਕਿਓ ਆਯਾ ਅਖਾਂ ਚ ਪਾਣੀ,
ਜਿਵੇ ਹੁੰਦੀ ਬਹੁਤ ਗੁੜੀ ਕਹਾਣੀ ਵਿਛੋੜੇ ਦੀ ਜੁਬਾਨੀ,

ਅਜ ਪਤਾ ਚਲੇਯਾ... ਜੇੜੀ ਹੁੰਦੀ ਸੀ ਅਨ-ਬਨ,
ਓ ਅਸਲ ਸੀ ਇਕ ਗੂੜੀ ਯਾਦ ਬਣ ਜਾਣੀ,
ਜਿਸ ਨੂੰ ਤਰਸਾਗੇ ਆਗੇ ਆਉਣ ਵਾਲੀ ਜਿੰਦਗੀ ਸਾਰੀ,

ਇਹ ਆਖਰੀ ਦਿਨ ਤਾ ਸਿਰਫ ਦੋ ਘੜਿਆਂ ਦਾ ਲਗਦਾ,
ਜੀ ਤਾ ਚਾਉਦਾ...
ਏਨਾ ਚੰਦ ਘੜਿਆਂ ਚ ਸਮਾਂ ਲਾਵਾ ਆਉਣ ਵਾਲੀ ਜਿੰਦ ਨੂੰ ਚਲਾਉਣ ਵਾਲੇ ਪਲ ਸਾਰੇ,

ਦੋਸਤ ਮਿਲੇ, ਮਿਲੇ ਕੁਝ ਖਾਸ ਯਾਰ,
ਜਿਨਾ ਨਾਲ ਜੁੜੇ ਜਿੰਦਗੀ ਦੇ ਏਵਜੇ ਤਾਰ,
ਸੋ਼ਚ ਸੋ਼ਚ ਮੈਂ ਹੇਰਾਨ ਹੁੰਦਾ...ਕਿਵੇ ਚਲੁਗੀ ਜਿੰਗਦੀ ਅਗੇ,
ਏਹੀ ਪੁਛਦੇ ਰਿਹੰਦੇ ਖੁਦ ਨੂੰ ਸਵਾਲ,

ਇਸ ਸਮੇਂ ਦੇ ਭਾਣੇ ਨੂੰ ਕੌਣ ਸਮਝੇ,
ਦਿਤਾ ਸਿਖਾਇਆ ਇਥੇ ਏਨਾ ਕੁਛ.... ਪੂਰੀ ਜਿੰਦਗੀ ਵੀ ਘਟ ਜਾਪੈ,
ਦੇਖੇਆ ਜਾਵੇ ਹੋਯਾ ਇਥੇ ਹਲੇ ਕੁਝ ਵੀ ਨੀ ਤੇ ਕੀਤੇ ਹੋਯਾ ਇਥੇ ਬਹੁਤ ਕੁਝ,

ਕਾਲਜ ਦੀ ਕਹਾਣੀ ਮੇਰੀ ਜੁਬਾਨੀ