ਇਸ਼ਕ਼ ਦੇ ਪੇਮਾਨੇ ਵਖਰੇ ਲਿਖੇ ਗਏ ਨੇ,
ਇਹ ਨਾ ਕਿਸੇ ਧਰਮ ਨਾ ਕਿਸੇ ਰੀਤੀ ਰਿਵਾਜਾ 'ਚ ਬਣੇ ਗਏ ਨੇ,
ਇਹ ਤਾ ਉਸ ਉਮਰ ਦੀ ਤਰਾਹ ਨੇ, ਜੋ ਮਰਨੋ ਬਾਅਦ ਵੀ ਜਿੰਦਾ ਰਹਿੰਦਾ ਹੈ,
ਮਰਦਾ ਤਾ ਜਿਸਮ ਹੈ,
ਇਸ਼ਕ਼ ਦੀ ਰੂਹ ਲਈ ਪੇਮਾਨੇ ਵਖਰੇ ਲਿਖੇ ਗਏ ਨੇ,
ਮੈਂ ਨਾ ਕੁਝ ਏਹੇ ਇਸ਼ਕ਼-ਏ-ਸਮੁੰਦਰ ਨੁੰ ਸਮਝਣ ਵਾਲਾ,
ਮੈਂ ਹਾਂ ਇਸ਼ਕ਼ ਦੇ ਰਾਜ ਦਾ ਇਕ ਗੁਲਾਮ ਜਿਸ 'ਚ ਪੇਆਦੇਆ ਨੁੰ ਰਾਜੇ ਗੜ ਦਿਤੇ ਗਏ ਨੇ,
ਇਸ਼ਕ਼ ਦੇ ਰਾਜ਼ ਕਰਨ ਦੇ ਪੇਮਾਨੇ ਵਖਰੇ ਲਿਖੇ ਗਏ ਨੇ,
ਕਿਸੇ ਚੀਜ਼ ਨੁੰ ਪਾਉਣਾ ਤਾ ਇਨਸਾਨੀ ਫਿਤਰਤ ਹੈ,
ਪਰ ਇਸ਼ਕ਼ ਚ ਗਵਾ ਕੇ ਪਾਉਣਾ ਹੀ ਸਾਚੀ ਮਹੋਬਤ ਹੈ,
ਇਸ਼ਕ਼ ਨੁੰ ਪਾਉਣ ਦੇ ਪੇਮਾਨੇ ਵਖਰੇ ਲਿਖੇ ਗਏ ਨੇ ::